ਬੱਚੇ ਕੌਮ ਦਾ ਸਰਮਾਇਆ ਤੇ ਆਉਣ ਵਾਲੇ ਭਵਿਖ ਦੇ ਨਿਰਮਾਤਾ ਹੁੰਦੇ ਹਨ। ਬਾਲ ਗਿਆਨ ਭਾਗ ਵਿਚ ਬੱਚਿਆਂ ਵਿਚ ਕੌਮੀ ਜ਼ਜਬਾ ਉਭਾਰਨ, ਏਕਤਾ ਅਤੇ ਸਾਂਝੀਵਾਲਤਾ ਦੀਆਂ ਬੁਨਿਆਦਾਂ ਨੂੰ ਮਜਬੂਤ ਕਰਨ, ਆਪਣੇ ਅਮੀਰੀ ਵਿਰਸੇ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਨੈਤਿਕ ਸੇਧ ਦੇਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਵਿਭਾਗ ਵਲੋਂ ਵੱਖ ਵੱਖ ਵਿਸ਼ਿਆਂ ਤੇ ਪੁਸਤਕਾਂ ਲਿਖਵਾਈਆਂ ਜਾਂਦੀਆਂ ਹਨ।
ਪੰਜਾਬੀ ਵਿਚ ਬਾਲ ਅਤੇ ਗਿਆਨ ਸਾਹਿਤ ਦੀ ਘਾਟ ਨੂੰ ਪੂਰਾ ਕਰਨ ਲਈ ਜੋ ਕਿ ਸਮੇਂ ਦੀ ਮੰਗ ਹੈ ਵਿਭਾਗ ਦੇ ਗਿਆਨ ਤੇ ਵਿਗਿਆਨ ਦੇ ਵੱਖ ਵੱਖ ਵਿਸ਼ਿਆਂ ਸਬੰਧੀ ਸਾਡਾ ਵਿਰਸਾ, ਆਮ ਵਾਕਫ਼ੀਅਤ ਸੀਰੀਜ਼, ਬਾਲਗ ਸਾਹਿਤ, ਸਚਿੱਤਰ ਨਰਸਰੀ ਸੀਰੀਜ਼, ਛੋਟੇ ਬੱਚਿਆਂ ਲਈ ਸਚਿੱਤਰ ਸਾਹਿਤ ਸੀਰੀਜ਼, ਸਫ਼ਰਨਾਮਾ ਸੀਰੀਜ਼, ਜੀਵਨੀ ਸੀਰੀਜ਼, ਸਾਹਸ ਤੇ ਬੀਰਤਾ ਸੀਰੀਜ਼, ਦੇਸ਼-ਵਿਦੇਸ਼ ਦਰਸ਼ਨ ਸੀਰੀਜ਼, ਭਾਰਤ ਦਰਸ਼ਨ ਸੀਰੀਜ਼, ਪੰਜਾਬ ਦਰਸ਼ਨ ਸੀਰੀਜ਼, ਕਿੱਤਾ ਸੀਰੀਜ਼, ਖੇਡ ਸੀਰੀਜ਼, ਜੀਵਨ ਜਾਂਚ ਸੀਰੀਜ਼, ਕੌਮੀ ਏਕਤਾ, ਆਦਰਸ਼ ਸਮਾਜ, ਬਾਲ ਕਹਾਣੀ, ਬਾਲ ਕਲਾਸਕੀ ਸਾਹਿਤ, ਰਵਾਇਤੀ ਤੇ ਨਵੀਨ ਸੰਗੀਤਕ ਸਾਜ਼, ਪੰਜਾਬ ਦੇ ਉੱਘੇ ਸਾਹਿਤਕਾਰ, ਸਾਡੇ ਤੀਰਥ ਅਸਥਾਨ ਆਦਿ ਵੱਖੋ ਵੱਖ ਸੀਰੀਜ਼ ਅਧੀਨ 600 ਪੁਸਤਕਾਂ ਤਿਆਰ ਕਰਕੇ ਪ੍ਰਕਾਸ਼ਿਤ ਕਰਨ ਦੀ ਯੋਜਨਾ ਹੈ ਜਿਨ੍ਹਾਂ ਵਿਚੋਂ ਹੁਣ ਤਕ ਇਨ੍ਹਾਂ ਸੀਰੀਜ਼ ਅਧੀਨ ਲਗਭਗ 275 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਪਾਠਕਾਂ ਦੀ ਮੰਗ ਨੂੰ ਮੁੱਖ ਰੱਖਕੇ ਪੁਸਤਕਾਂ ਦੇ ਸੋਧੇ ਐਡੀਸ਼ਨ ਵੀ ਪ੍ਰਕਾਸ਼ਿਤ ਕਰਵਾਏ ਜਾ ਰਹੇ ਹਨ। ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਲਈ ਜੂਨੀਅਰ ਅਤੇ ਸੀਨੀਅਰ ਸੀਰੀਜ਼ ਅੱਡੋ ਅੱਡ ਹਨ।
ਬੱਚਿਆਂ ਵਿਚ ਸਾਹਿਤਕ ਰੁਚੀ ਪੈਦਾ ਕਰਨ ਅਤੇ ਗਿਆਨ ਵਿਚ ਵਾਧਾ ਕਰਨ ਦੇ ਉਪਰਾਲੇ ਵਜੋਂ ਵਿਭਾਗ ਵਲੋਂ ਹਰ ਸਾਲ ਜਿਲ੍ਹਾ ਪੱਧਰ, ਡਵੀਜਨ ਪੱਧਰ ਅਤੇ ਰਾਜ ਪੱਧਰ ਤੇ ਲਿਖਤੀ ਅਤੇ ਮੌਖਿਕ ਬਾਲ ਸਾਹਿਤ ਕੁਇਜ਼ ਮੁਕਾਬਲਾ ਕਰਵਾਇਆ ਜਾਂਦਾ ਹੈ।
ਪੰਜਾਬੀ ਬਾਲ ਲੇਖਕਾਂ ਅਤੇ ਵਿਦਵਾਨਾਂ ਦੀ ਹੌਂਸਲਾ ਅਫ਼ਜਾਈ ਲਈ ਬਾਲ ਸਾਹਿਤ ਇਨਾਮੀ ਖਰੜੇ ਸਕੀਮ ਅਧੀਨ ਵੱਖ ਵੱਖ ਵਿਸ਼ਿਆਂ ਜਿਵੇਂ ਕਿ ਸਾਇੰਸ, ਸਾਹਿਤ, ਸਭਿਆਚਾਰ, ਸੰਸਕ੍ਰਿਤ ਅਤੇ ਜੀਵਨੀ ਆਦਿ ਸਬੰਧੀ ਖਰੜੇ ਮੰਗਵਾਕੇ ਮੁਲਾਂਕਣ ਕਰਨ ਉਪਰੰਤ ਇਨਾਮਾਂ ਲਈ ਚੋਣ ਕੀਤੀ ਜਾਂਦੀ ਹੈ।