ਲਿੱਪੀਅੰਤਰਣ :
ਭਾਸ਼ਾ ਵਿਭਾਗ, ਪੰਜਾਬ ਵੱਲੋਂ ਲਗਭਗ 1970-71 ਵਿੱਚ ਲਿੱਪੀਅੰਤਰਣ ਸਕੀਮ ਅਧੀਨ ਪੰਜਾਬ ਵਿੱਚ ਰਚਿਤ ਹਿੰਦੀ ਸਾਹਿਤ ਜੋ ਗੁਰਮੁਖੀ ਅਖਰਾਂ ਵਿੱਚ ਹੱਥ ਲਿਖਤ ਰੂਪ ਵਿੱਚ ਮਿਲਦਾ ਹੈ, ਨੂੰ ਲੋੜ ਅਨੁਸਾਰ ਸੰਪਾਦਨ/ਲਿੱਪੀਅੰਤਰਣ ਕਰਕੇ ਪ੍ਰਕਾਸ਼ਿਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਵਿਦਵਾਨ ਲੇਖਕ ਅਤੇ ਖੋਜਾਰਥੀ ਆਪਣੇ ਪੁਰਾਤਨ ਸਾਹਿਤ ਭੰਡਾਰ ਤੋਂ ਪੂਰਾ ਪੂਰਾ ਲਾਭ ਉਠਾ ਸਕਣ। ਲਿਪੀਅੰਤਰਣ ਸਕੀਮ ਅਧੀਨ ਮੁੱਖ ਰੂਪ ਵਿੱਚ ਹਿੰਦੀ ਦੀਆਂ ਗੁਰਮੁਖੀ ਲਿਪੀ ਦੀਆਂ ਹੱਥ ਲਿਖਤਾਂ/ ਪੁਸਤਕਾਂ ਨੂੰ ਦੇਵਨਾਗਰੀ ਲਿਪੀ ਵਿੱਚ ਲਿਪੀਅੰਤਰਿਤ ਕੀਤਾ ਜਾਂਦਾ ਹੈ। ਇਸ ਸਕੀਮ ਅਧੀਨ ਹੁਣ ਤੱਕ ਲਗਭਗ 27 ਗ੍ਰੰਥ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਚਾਰ ਪੁਸਤਕਾਂ ਪੁਨਰ ਪ੍ਰਕਾਸ਼ਿਤ ਵੀ ਹੋ ਚੁੱਕੀਆਂ ਹਨ।
ਉਕਤ ਦੋਵੇਂ ਸਕੀਮਾਂ ਅਧੀਨ ਵਿਭਾਗ ਵੱਲੋਂ ਤਿਆਰ ਕਰਵਾਕੇ ਛਾਪੀਆਂ ਗਈਆਂ ਪੁਸਤਕਾਂ ਦਾ ਵੇਰਵਾ ਪੁਸਤਕ ਸੂਚੀ ਵਿੱਚ ਉਪਲਬੱਧ ਹੈ।
ਸੰਪਾਦਨ :
ਪੰਜਾਬੀ ਭਾਸ਼ਾ, ਸਹਿਤ ਤੇ ਸਭਿਆਚਾਰ ਦੀ ਸੰਭਾਲ ਵਿੱਚ ਭਾਸ਼ਾ ਵਿਭਾਗ ਦੀ ਭੂਮਿਕਾ ਅਹਿਮ ਰਹੀ ਹੈ। ਸੰਪਾਦਨ ਭਾਗ ਦਾ ਮੁੱਖ ਉਦੇਸ਼ ਨਾਮਵਰ ਸਾਹਿਤਕਾਰਾਂ ਦੀਆਂ ਰਚਨਾਵਾਂ ਜੋ ਸਮੇਂ ਦੇ ਬਦਲਣ ਨਾਲ ਦੁਰਲੱਭ ਹੋ ਜਾਂਦੀਆਂ ਹਨ ਅਤੇ ਪਾਠਕਾਂ ਤੇ ਆਲੋਚਕਾਂ ਦੀ ਪਹੁੰਚ ਵਿੱਚ ਨਹੀਂ ਰਹਿੰਦੀਆਂ, ਨੂੰ ਪਾਠਕਾਂ ਤੱਕ ਪਹੁੰਚਾਣ ਲਈ ਸੰਪਾਦਨ ਸਬੰਧੀ ਵੱਖ ਵੱਖ ਸਕੀਮਾਂ ਬਣਾਈਆਂ ਗਈਆਂ ਹਨ। ਇਹਨਾਂ ਸਕੀਮਾਂ ਅਧੀਨ ਉਚੇਰੇ ਸਾਹਿਤ ਨੂੰ ਸੰਪਾਦਿਤ ਕਰਕੇ ਆਮ ਪਾਠਕਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਸਕੀਮ ਅਧੀਨ ਹੇਠ-ਲਿਖੀਆਂ ਪੁਸਤਕਾਂ ਦਾ ਸੰਪਾਦਨ ਕਰਵਾਇਆ ਜਾਂਦਾ ਹੈ :-
1. ਕਲਾ ਤੇ ਅਨੁਭਵ ਤੇ ਪੁਸਤਕਾਂ
2. ਮਿਆਰੀ ਸਾਹਿਤ ਦੀਆਂ ਚੋਣਵੀਆਂ ਪੁਸਤਕਾਂ
3. ਥੀਸਿਜ਼
4. ਚੋਣਵੀਆਂ ਪੁਸਤਕਾਂ ਦਾ ਪੁਨਰ ਪ੍ਰਕਾਸ਼ਨ
5. ਸੰਪਾਦਿਤ ਖਰੜਿਆਂ ਦੀ ਛਪਾਈ
6. ਸਾਹਿਤ ਮੁਲਾਂਕਣ ਸੀਰੀਜ਼
ਉੱਘੇ ਸਾਹਿਤਕਾਰਾਂ ਦੀਆਂ ਸਮੁੱਚੀਆਂ ਰਚਨਾਵਾਂ ਨੂੰ ਇਕ ਥਾਂ ਇਕੱਠਿਆਂ ਕਰਕੇ ਸੰਪਾਦਿਤ ਕਰਨ ਦੀ ਸਕੀਮ ਅਧੀਨ ਬਹੁਤ ਸਾਰੀਆਂ ਰਚਨਾਵੱਲੀਆਂ ਵਿਭਾਗ ਵੱਲੋਂ ਛਾਪੀਆਂ ਗਈਆਂ ਹਨ ਅਤੇ ਕੁਝ ਕੁ ਛਪਾਈ ਅਧੀਨ ਹਨ। ਵਿਭਾਗ ਦੇ ਰਸਾਲਿਆਂ ਦੇ ਅੰਕਾਂ ਵਿੱਚ ਛਪੇ ਲੇਖਾਂ ਨੂੰ ਸੰਪਾਦਨ ਭਾਗ ਨੇ ਵਿਧਾ ਅਨੁਸਾਰ ਇਕੱਠਾ ਕਰਕੇ ਪੁਸਤਕ ਰੂਪ ਵਿੱਚ ਸੰਪਾਦਿਤ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਤੇ ਖੋਜਾਰਥੀਆਂ ਲਈ ਲਾਹੇਵੰਦ ਹੋਣ। ਸੰਪਾਦਨ ਵਿਭਾਗ ਨੇ ਹੁਣ ਤੱਕ ਲਗਭਗ 110 ਪੁਸਤਕਾਂ ਭਾਵ ਪੀ.ਐਚ.ਡੀ.ਤੇ ਡੀ.ਲਿਟ ਦੇ ਥੀਸਿਜ਼, ਦੁਰਲਭ ਹੱਥ ਲਿਖਤ ਖਰੜੇ, ਵਿਦਵਾਨ ਲੇਖਕਾਂ ਦੀਆਂ ਰਚਨਾਵੱਲੀਆਂ ਅਤੇ ਕਲਾ ਅਨੁਭਵ ਆਦਿ ਪ੍ਰਕਾਸ਼ਿਤ ਕਰਵਾਏ ਹਨ। ਇਸ ਤੋਂ ਇਲਾਵਾ ਪੰਜਾਬੀ ਲੇਖਕ ਡਾਇਰੈਕਟਰੀ ਵੀ ਛਾਪ ਕੇ ਪਾਠਕਾਂ/ ਵਿਦਵਾਨਾਂ ਦੀ ਝੋਲੀ ਪਾਈ ਜਾ ਚੁੱਕੀ ਹੈ। ਵਿਭਾਗ ਵੱਲੋਂ ਨਾ ਕੇਵੱਲ ਪੰਜਾਬੀ ਸਗੋਂ ਹਿੰਦੀ ਅਤੇ ਉਰਦੂ ਸਾਹਿਤ ਵੀ ਸੰਪਾਦਿਤ ਕਰਵਾਇਆ ਜਾਂਦਾ ਹੈ।