2.3 ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵਿਭਾਗ ਦਾ ਮੁਖੀ ਹੈ ਜੋ ਮਹਿਕਮੇ ਦੇ ਪ੍ਰਬੰਧਕੀ ਤੇ ਤਕਨੀਕੀ ਕਾਰਜ ਦੀ ਦੇਖ-ਰੇਖ ਕਰਦਾ ਹੈ। ਪ੍ਰਬੰਧਕੀ ਅਤੇ ਤਕਨੀਕੀ ਕੰਮਾਂ ਵਿਚ ਡਾਇਰੈਕਟਰ ਦੀ ਸਹਾਇਤਾ ਕਰਨ ਲਈ ਵਰਗ-ਏ, ਬੀ,ਸੀ ਅਤੇ ਡੀ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਵੇਰਵਾ ਇਸ ਤਰ੍ਹਾਂ -
ਗਰੁੱਪ ਏ- ਐਡੀਸ਼ਨਲ ਡਾਇਰੈਕਟਰ-1, ਸੰਯੁਕਤ ਡਾਇਰੈਕਟਰ -2, ਡਿਪਟੀ ਡਾਇਰੈਕਟਰ-6; ਸਹਾਇਕ ਡਾਇਰੈਕਟਰ-9; ਜ਼ਿਲ੍ਹਾ ਭਾਸ਼ਾ ਅਫ਼ਸਰ-14; ਸੁਪਰਡੰਟ ਗ੍ਰੇਡ-1[ 1; ਸਹਾਇਕ ਡਾਇਰੈਕਟਰ(ਹਿੰਦੀ ਸੈੱਲ,)ਚੰਡੀਗੜ੍ਹ-1; ਸਹਾਇਕ ਡਾਇਰੈਕਟਰ ਸਾਹਿਤ ਕੇਂਦਰ, ਦਿੱਲੀ-1; ਤੇ ਸੈਕਸ਼ਨ ਐਡੀਟਰ/ਐਡੀਟਰ; ਸੇਲ ਅਫ਼ਸਰ-1;
ਗਰੁੱਪ ਬੀ :-ਖੋਜ ਅਫ਼ਸਰ-27; ਖੋਜ ਸਹਾਇਕ-60; ਸੁਪਰਡੈਂਟ ਗਰੇਡ-ii =2; ਖੋਜ ਅਫ਼ਸਰ (ਸਟੈਨੋਗ੍ਰਾਫੀ-1),ਸੁਪਰਵਾਈਜਰ (ਪ੍ਰਚਾਲਣ ਸਟੈਨੋਗ੍ਰਾਫੀ)-2, ਖੋਜ ਇਨਸਟਰਕਟਰ[ 2, ਇਨਸਟਰਕਟਰ [ 18, ਸੀਨੀਅਰ ਸਹਾਇਕ [ 14, ਸੀਨੀਅਰ ਸਕੇਲ ਸਟੈਨੋਗ੍ਰਾਫਰ [ 1
ਗਰੁੱਪ-ਸੀ:-ਲਾਇਬ੍ਰੇਰੀਅਨ-2; ਚਿੱਤਰਕਾਰ-2; ਕੈਮਰਾਮੈਨ-1; ਸਹਾਇਕ ਲਾਇਬ੍ਰੇਰੀਅਨ [ 2, ਟੇਪ ਰਿਕਾਡਿਸਟ-1; ਕੰਪਿਊਟਰ [ 1, ਕਾਪੀ ਹੋਲਡਰ-5, ਜੂਨੀਅਰ ਸਕੇਲ ਸਟੈਨੋਗ੍ਰਾਫੀ -3; ਸਟੈਨੋ ਟਾਈਪਿਸਟ-1, ਜੂਨੀਅਰ ਸਹਾਇਕ-33; ਕਲਰਕ-33;,ਸਕਰਾਈਬ-2, ਡਰਾਈਵਰ[ 2, ਰੈਸਟੋਰਰ[ 1
ਗਰੁੱਪ ਡੀ:- ਗੈਸਟੈਟਨਰ ਓਪਰੇਟਰ-1; ਦਫ਼ਤਰੀ [ 1, ਜਿਲਦਸਾਜ਼[1, ਸੇਵਾਦਾਰ[65, ਸੇਵਾਦਾਰ-ਕਮ-ਮਾਲੀ-3; ਚੌਕੀਦਾਰ[1; ਸਵੀਪਰ- 2; ਸਵੀਪਰ ਤੇ ਸਵੀਪਰ ਕਮ ਚੌਕੀਦਾਰ [ 16
ਕਾਰਜ ਸੁਵਿਧਾ ਲਈ ਸਦਰ ਮੁਕਾਮ ਦੇ ਕਾਰਜ ਨੂੰ ਵਿਭਿੰਨ ਸ਼ਾਖਾਵਾਂ ਵਿਚ ਵੰਡਿਆ ਹੋਇਆ ਹੈ ਜਿਵੇਂ ਪ੍ਰਚਾਲਣ, ਵਿਸ਼ਵ ਕੋਸ਼/ਪੰਜਾਬ ਕੋਸ਼, ਸ਼ਬਦਾਵਲੀ, ਕੋਸ਼ਕਾਰੀ, ਅਨੁਵਾਦ ਤੇ ਵਿਸ਼ਵ ਕਲਾਸਕੀ ਸਾਹਿਤ ਦਾ ਅਨੁਵਾਦ, ਪ੍ਰਕਾਸ਼ਨ, ਵਿਕਾਸ(ਪੰਜਾਬੀ, ਹਿੰਦੀ), ਬਾਲ ਤੇ ਗਿਆਨ ਸਾਹਿਤ, ਰਸਾਲਾ(ਪੰਜਾਬੀ, ਹਿੰਦੀ, ਉਰਦੂ) ਅਤੇ ਪੇਪਰ ਬੈਕ ਆਦਿ।
ਦਿੱਲੀ ਵਿਖੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਸਾਹਿਤ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ ਜਿਸ ਦਾ ਇੰਚਾਰਜ ਸਹਾਇਕ ਡਾਇਰੈਕਟਰ ਹੁੰਦਾ ਹੈ। ਚੰਡੀਗੜ੍ਹ ਵਿਖੇ ਪੰਜਾਬੀ ਸੈਲ ਤੇ ਹਿੰਦੀ ਸੈੱਲ ਸਥਾਪਤ ਹੈ। ਹਿੰਦੀ ਸੈੱਲ ਦਾ ਇੰਚਾਰਜ ਸਹਾਇਕ ਡਾਇਰੈਕਟਰ ਹੁੰਦਾ ਹੈ। ਇਹ ਸੈੱਲ ਅੰਗਰੇਜ਼ੀ ਸਮੱਗਰੀ ਦਾ ਪੰਜਾਬੀ ਅਨੁਵਾਦ ਅਤੇ ਸਰਕਾਰ ਤੇ ਹੋਰਨਾਂ ਰਾਜਾ ਨਾਲ ਪੱਤਰ ਵਿਹਾਰ ਕਰਦਾ ਹੈ। ਜ਼ਿਲ੍ਹਾ ਪੱਧਰ ਤੇ ਦਫ਼ਤਰ ਦਾ ਇੰਚਾਰਜ ਜ਼ਿਲ੍ਹਾ ਭਾਸ਼ਾ ਅਫ਼ਸਰ ਹੁੰਦਾ ਹੈ ਜਿਸ ਦੀ ਸਹਾਇਤਾ ਇਨਸਟਰੱਕਟਰ ਅਤੇ ਕਲਰਕ-ਕਮ-ਟਾਈਪਿਸਟ ਕਰਦੇ ਹਨ।