ਵਿਭਾਗ ਦੀ ਨੀਤੀ ਨਿਰਧਾਰਨ ਅਤੇ ਇਸ ਨੂੰ ਲਾਗੂ ਕਰਨ ਲਈ ਸਲਾਹ-ਮਸ਼ਵਰਾ ਦੇਣ ਹਿਤ ਪੰਜਾਬ ਸਰਕਾਰ ਵਲੋਂ ਹਰ ਸਾਲ ਵਿਭਾਗ ਲਈ ਰਾਜ ਪੱਧਰ ਦੇ ਸਲਾਹਕਾਰ ਬੋਰਡ ਦਾ ਗਠਨ ਕੀਤਾ ਜਾਂਦਾ ਹੈ। ਇਸ ਬੋਰਡ ਦੇ ਚੇਅਰਪਰਸਨ ਸਿੱਖਿਆ ਤੇ ਭਾਸ਼ਾ ਨਾਲ ਸਬੰਧਤ ਮਾਣਯੋਗ ਮੰਤਰੀ ਸਾਹਿਬਾਨ ਹੁੰਦੇ ਹਨ ਅਤੇ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਵੀ ਇਸ ਦੇ ਵਾਈਸ-ਚੇਅਰਪਸਨ ਹੁੰਦੇ ਹਨ। ਇਸ ਦੇ ਨਾਲ ਹੀ ਡਾਇਰੈਕਟਰ, ਭਾਸ਼ਾ ਵਿਭਾਗ ਇਸ ਦਾ ਮੈਂਬਰ- ਕਨਵੀਨਰ ਹੁੰਦਾ ਹੈ। ਇਸ ਬੋਰਡ ਵਿਚ ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦੇ ਸਾਹਿਤਕਾਰਾਂ ਅਤੇ ਪੱਤਰਕਾਰਾਂ ਤੋਂ ਇਲਾਵਾ ਵਿਭਿੰਨ ਖੇਤਰਾਂ ਦੇ ਪ੍ਰਬੁੱਧ ਵਿਦਵਾਨਾਂ-ਕਲਾਕਾਰਾਂ ਨੂੰ ਵੀ ਬਤੌਰ ਮੈਂਬਰ ਲਿਆ ਜਾਂਦਾ ਹੈ। ਇਸ ਬੋਰਡ ਦੀਆਂ ਮੀਟਿੰਗਾਂ ਸਮੇਂ ਸਮੇਂ ਤੇ ਚੇਅਰਮੈਨ ਜੀ ਵਲੋਂ ਬੁਲਾਈਆਂ ਜਾਂਦੀਆਂ ਹਨ।
ਵਿਭਾਗ ਵਲੋਂ ਵੱਖ ਵੱਖ ਵਰਗਾਂ ਅਧੀਨ ਦਿੱਤੇ ਜਾਂਦੇ 14 ਸ਼ੋਮਣੀ ਪੁਰਸਕਾਰਾਂ ਦੀ ਚੋਣ ਇਸ ਬੋਰਡ ਵਲੋਂ ਸਰਬਸੰਮਤੀ ਨਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਿਭਾਗ ਦੀਆਂ ਹੋਰ ਸਕੀਮਾਂ ਜਿਵੇਂ ਕਿ ਪੰਜਾਬੀ-ਹਿੰਦੀ-ਉਰਦੂ ਦੇ ਲੇਖਕਾਂ ਨੂੰ ਪੈਨਸ਼ਨ- ਮਾਲੀ ਸਹਾਇਤਾ, ਖਰੜਿਆਂ ਨੂੰ ਮਾਲੀ ਸਹਾਇਤਾ, ਪੰਜਾਬੀ-ਹਿੰਦੀ ਦੀਆਂ ਸਾਹਿਤ ਸਭਾਵਾਂ ਨੂੰ ਮਾਲੀ ਸਹਾਇਤਾ ਦੇਣ ਹਿੱਤ ਫ਼ੈਸਲਾ ਵੀ ਇਸ ਬੋਰਡ ਦੀ ਇੱਕਤਰਤਾ ਵਿਚ ਲਿਆ ਜਾਂਦਾ ਹੈ। ਇਨ੍ਹਾਂ ਸਾਰੇ ਕਾਰਜਾਂ ਤੋਂ ਇਲਾਵਾ ਵਿਭਾਗ ਦੇ ਸਮੁੱਚੇ ਕੰਮ ਅਤੇ ਸਕੀਮਾਂ ਸਬੰਧੀ ਨੀਤੀਗਤ ਫ਼ੈਸਲੇ ਵੀ ਬੋਰਡ ਦੀਆਂ ਇੱਕਤਰਤਾਵਾਂ ਵਿਚ ਵਿਚਾਰੇ ਜਾਂਦੇ ਹਨ। ਰਾਜ ਸਲਾਹਕਾਰ ਬੋਰਡ ਵਲੋਂ ਪਾਸ ਕੀਤੇ ਗਏ ਨੀਤੀਗਤ ਫੈਸਲਿਆਂ ਨੂੰ ਲਾਗੂ ਕਰਨ ਲਈ ਲੋੜ ਅਨੁਸਾਰ ਬੋਰਡ ਦੇ ਮੈਂਬਰਾਂ ਵਿਚੋਂ ਹੀ ਸਬ-ਕਮੇਟੀਆਂ ਬਣਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਵੱਖ ਵੱਖ ਪੁਰਸਕਾਰਾਂ ਲਈ ਪ੍ਰਾਪਤ ਹੋਏ ਸਾਹਿਤਕਾਰਾਂ ਦੇ ਨਾਵਾਂ ਦੇ ਪੈਨਲਾਂ ਨੂੰ ਛੋਟਾ ਕਰਨ ਲਈ ਸਰਕਾਰ ਵਲੋਂ ਇਕ ਸਕਰੀਨਿੰਗ ਕਮੇਟੀ ਦਾ ਗਠਨ ਵੀ ਉਕਤ ਬੋਰਡ ਦੇ ਮੈਂਬਰਾਂ ਵਿਚੋਂ ਹੀ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਲੋੜ ਪੈਣ ਤੇ ਪੈਨਸ਼ਨ-ਲੇਖਕਾਂ ਦੇ ਆਸ਼ਰਿਤ ਪਰਿਵਾਰਾਂ ਨੂੰ ਮਾਲੀ ਸਹਾਇਤਾ, ਸਾਹਿਤ ਸਭਾਵਾਂ ਨੂੰ ਮਾਲੀ ਸਹਾਇਤਾ ਦੇਣ ਲਈ ਉਚਿਤ ਲੇਖਕਾਂ-ਸਾਹਿਤ ਸਭਾਵਾਂ ਦੀ ਸਮੇਂ ਸਮੇਂ ਪੜਚੋਲ ਕਰਨ ਲਈ ਸਬ-ਕਮੇਟੀ ਦਾ ਗਠਨ ਵੀ ਇਸ ਦੇ ਮਾਣਯੋਗ ਚੇਅਰਪਰਸਨ ਜੀ ਦੀ ਸਲਾਹ ਨਾਲ ਕੀਤਾ ਜਾਂਦਾ ਹੈ। ਇਨ੍ਹਾਂ ਕਮੇਟੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਵਿਭਾਗ ਦੇ ਡਾਇਰੈਕਟਰ ਵਲੋਂ ਨੀਤੀਗਤ ਫ਼ੈਸਲਿਆਂ ਨੂੰ ਬੋਰਡ ਦੇ ਚੇਅਰਪਰਸਨ ਜੀ ਦੀ ਪ੍ਰਵਾਨਗੀ ਨਾਲ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ।
ਭਾਸ਼ਾ ਵਿਭਾਗ, ਪੰਜਾਬ ਵਲੋਂ ਦਿੱਤੇ ਜਾਂਦੇ 14 ਸ਼੍ਰੋਮਣੀ ਪੁਰਸਕਾਰਾਂ ਦੀ
ਪਾਤਰਤਾ ਲਈ ਨਿਰਧਾਰਤ ਨਿਯਮ
ਮਦ ਨੰ.1 ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ :
27.4.1995 ਦੀ ਇਕੱਤਰਤਾ ਵਿਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਨਾਂ ਬਦਲ ਕੇ 'ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ' ਰੱਖ ਦਿੱਤਾ ਜਾਵੇ। ਇਹ ਫ਼ੈਸਲਾ ਵੀ ਕੀਤਾ ਗਿਆ ਕਿ ਜਿਹੜਾ ਸਾਹਿਤਕਾਰ ਪਿਛਲੇ ਕਿਸੇ ਸਾਲ ਕੋਈ ਹੋਰ ਸ਼੍ਰੋਮਣੀ ਪੁਰਸਕਾਰ ਪ੍ਰਾਪਤ ਕਰ ਚੁੱਕਾ ਹੈ, ਉਹ ਵੀ ਇਹ ਪੁਰਸਕਾਰ ਲੈਣ ਦਾ ਹੱਕਦਾਰ ਹੋਵੇਗਾ, ਪਰ ਜਿਹੜਾ ਸਾਹਿਤਕਾਰ ਸਾਹਿਤ ਸ਼੍ਰੋਮਣੀ ਪੁਰਸਕਾਰ ਪ੍ਰਾਪਤ ਕਰ ਲੈਂਦਾ ਹੈ ਉਹ ਵਿਭਾਗ ਵਲੋਂ ਕੋਈ ਹੋਰ ਸ਼੍ਰੋਮਣੀ ਪੁਰਸਕਾਰ ਲੈਣ ਦਾ ਹੱਕਦਾਰ ਨਹੀਂ ਹੋਵੇਗਾ। ਇਸ ਪੁਰਸਕਾਰ ਲਈ ਚੋਣ ਕਰਦੇ ਸਮੇਂ ਸਮੁੱਚੀ ਸਾਹਿਤਕ ਦੇਣ ਨੂੰ ਧਿਆਨ ਵਿਚ ਰਖਣ ਦਾ ਫ਼ੈਸਲਾ ਕੀਤਾ ਗਿਆ ਸੀ ਭਾਵ ਸਾਹਿਤਕਾਰ ਰਚਨਾਤਮਕ, ਖੋਜ, ਆਲੋਚਨਾ, ਸੰਪਾਦਨ,ਕੋਸ਼ਕਾਰੀ,ਟੀਕਾਕਾਰੀ ਆਦਿ ਵਿਚੋਂ ਕਿਸੇ ਇਕ ਜਾਂ ਵੱਧ ਵਿਸ਼ਿਆਂ ਨਾਲ ਜੁੜਿਆ ਹੋਵੇ ਅਤੇ ਸੰਸਾਰ ਦੇ ਕਿਸੇ ਵੀ ਖਿੱਤੇ ਵਿਚ ਰਹਿੰਦਾ ਹੋਵੇ। ਜੇਕਰ ਕਿਸੇ ਸਾਲ ਕਿਸੇ ਸਾਹਿਤਕਾਰ ਨੂੰ ਇਸ ਪੁਰਸਕਾਰ ਲਈ ਹੱਕਦਾਰ ਨਾ ਸਮਝਿਆ ਜਾਵੇ ਤਾਂ ਉਸ ਸਾਲ ਇਹ ਪੁਰਸਕਾਰ ਛਡਿਆ ਜਾ ਸਕਦਾ ਹੈ। ਇਹ ਫ਼ੈਸਲਾ ਵੀ ਕੀਤਾ ਗਿਆ ਸੀ ਕਿ ਇਨ੍ਹਾਂ ਪੁਰਸਕਾਰਾਂ ਨੂੰ ਕਦੇ ਵੀ ਬ੍ਰੈਕਟਿਡ ਨਾ ਕੀਤਾ ਜਾਇਆ ਕਰੇ।
ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਲਈ ਚੁਣੇ ਗਏ ਸਾਹਿਤਕਾਰ ਨੂੰ ਪਹਿਲਾਂ 51,000 ਰੁਪਏ ਦੀ ਥੈਲੀ, ਸਿਰੋਪਾ, ਮੈਡਲ ਅਤੇ ਪਲੇਕ ਭੇਟਾ ਕੀਤਾ ਜਾਂਦੇ ਸਨ। ਸਾਲ 1997 ਵਿਚ ਇਹ ਰਾਸ਼ੀ ਵਧਾ ਕੇ 1,25,000 ਰੁਪਏ ਕਰ ਦਿੱਤੀ ਗਈ ਸੀ। ਪਹਿਲਾਂ ਇਸ ਪੁਰਸਕਾਰ ਦਾ ਨਾਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਸੀ। ਪਹਿਲਾਂ ਸਾਲ 2001 ਤੋਂ ਇਹ ਰਾਸ਼ੀ ਵਧਾ ਕੇ 2,50,000 ਰੁਪਏ ਕਰ ਦਿੱਤੀ ਗਈ ਸੀ ਅਤੇ ਹੁਣ ਸਾਲ 2007 ਤੋਂ ਇਸ ਪੁਰਸਕਾਰ ਦੀ ਰਾਸ਼ੀ 5.00 ਲੱਖ ਰੁਪਏ ਕਰ ਦਿੱਤੀ ਗਈ ਹੈ।
ਸਾਲ 2007 ਤੋਂ ਇਸ ਪੁਰਸਕਾਰ ਦਾ ਨਾਂ ਬਦਲ ਕੇ ਪੰਜਾਬੀ ਸਾਹਿਤ ਰਤਨ ਰੱਖ ਦਿੱਤਾ ਗਿਆ ਹੈ। ਪੁਰਸਕਾਰ ਦਾ ਨਾਂ ਬਦਲਣ ਸਮੇਂ ਬੋਰਡ ਵੱਲੋਂ ਇਹ ਫ਼ੈਸਲਾ ਵੀ ਕੀਤਾ ਗਿਆ ਸੀ ਕਿ ਵਿਭਾਗ ਵੱਲੋਂ ਸਾਲ 2007 ਤੱਕ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਪ੍ਰਾਪਤ ਕਰ ਚੁਕੇ ਸਾਹਿਤਕਾਰਾਂ-ਵਿਦਵਾਨਾਂ ਦਾ ਨਾਂ ਮੁੜ ਨਵੇਂ ਪੁਰਸਕਾਰ ਲਈ ਨਹੀਂ ਵਿਚਾਰਿਆ ਜਾਵੇਗਾ।
ਮਦ ਨੰ:2 ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੀ ਚੋਣ :
ਹਰ ਸਾਲ ਪੰਜਾਬੀ ਦੇ ਇਕ ਸਾਹਿਤਕਾਰ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਸਨਮਾਨ ਪਾਤਰ ਸਾਹਿਤਕਾਰ ਨੂੰ ਪਹਿਲਾਂ 21,000 ਰੁਪਏ ਦੀ ਥੈਲੀ, ਸਿਰੋਪਾ,ਮੈਡਲ ਅਤੇ ਪਲੇਕ ਭੇਟਾ ਕੀਤੇ ਜਾਂਦੇ ਸਨ ਸਾਲ 1997 ਵਿਚ ਇਸ ਪੁਰਸਕਾਰ ਦੀ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ। ਸ਼੍ਰੋਮਣੀ ਪੰਜਾਬੀ ਪੁਰਸਕਾਰ ਲਈ ਪੰਜਾਬ ਦਾ ਵਾਸੀ ਹੋਣਾ ਜ਼ਰੂਰੀ ਹੈ।
ਮਦ ਨੰ:3 ਸ਼੍ਰੋਮਣੀ ਹਿੰਦੀ ਸਾਹਿਤਕਾਰ ਦੀ ਚੋਣ :
ਹਰ ਸਾਲ ਹਿੰਦੀ ਦੇ ਇਕ ਸਾਹਿਤਕਾਰ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਸਨਮਾਨ ਪਾਤਰ ਸਾਹਿਤਕਾਰ ਨੂੰ ਪਹਿਲਾਂ 21,000 ਰੁਪਏ ਦੀ ਥੈਲੀ, ਸਿਰੋਪਾ,ਮੈਡਲ ਅਤੇ ਪਲੇਕ ਭੇਟਾ ਕੀਤੇ ਜਾਂਦੇ ਸਨ ਸਾਲ 1997 ਵਿਚ ਇਸ ਪੁਰਸਕਾਰ ਦੀ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ। ਹਿੰਦੀ ਸਾਹਿਤਕਾਰਾਂ ਲਈ ਇਹ ਜ਼ਰੂਰੀ ਹੈ ਕਿ ਸਾਹਿਤਕਾਰ ਪੰਜਾਬ ਦਾ ਜੰਮਪਲ ਹੋਵੇ ਜਾਂ ਇਥੋਂ ਦਾ ਅਧਿਵਾਸੀ ਹੋਵੇ ਪਰ ਜਿਸ ਸਾਹਿਤਕਾਰ ਨੂੰ ਵੀ ਪੁਰਸਕਾਰ ਦਿੱਤਾ ਜਾ ਰਿਹਾ ਹੋਵੇ ਉਹ ਜੇਕਰ ਪੰਜਾਬ ਦੇ ਅਧਿਵਾਸੀ ਹੋਣ ਕਾਰਣ ਇਸ ਪੁਰਸਕਾਰ ਤੇ ਹੱਕ ਰੱਖਦਾ ਹੋਵੇ ਤਾਂ ਉਸ ਦੇ ਪੰਜਾਬ ਵਿਚ ਅਧਿਵਾਸ ਦਾ ਸਮਾਂ ਘਟੋ ਘੱਟ 10 ਸਾਲ ਦਾ ਜ਼ਰੂਰ ਹੋਵੇ ਅਤੇ ਉਹ ਇਸ ਸਮੇਂ ਪੰਜਾਬ ਵਿਚ ਰਹਿ ਰਿਹਾ ਹੋਵੇ।
ਮਦ ਨੰ:4 ਸ਼੍ਰੋਮਣੀ ਉਰਦੂ ਸਾਹਿਤਕਾਰ ਦੀ ਚੋਣ :
ਹਰ ਸਾਲ ਉਰਦੂ ਦੇ ਇਕ ਸਾਹਿਤਕਾਰ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਸਨਮਾਨ ਪਾਤਰ ਸਾਹਿਤਕਾਰ ਨੂੰ ਪਹਿਲਾਂ 21,000 ਰੁਪਏ ਦੀ ਥੈਲੀ, ਸਿਰੋਪਾ,ਮੈਡਲ ਅਤੇ ਪਲੇਕ ਭੇਟਾ ਕੀਤੇ ਜਾਂਦੇ ਸਨ ਸਾਲ 1997 ਵਿਚ ਇਸ ਪੁਰਸਕਾਰ ਦੀ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ। ਉਰਦੂ ਸਾਹਿਤਕਾਰਾਂ ਲਈ ਇਹ ਜ਼ਰੂਰੀ ਹੈ ਕਿ ਸਾਹਿਤਕਾਰ ਪੰਜਾਬ ਦਾ ਜੰਮਪਲ ਹੋਵੇ ਜਾਂ ਇਥੋਂ ਦਾ ਅਧਿਵਾਸੀ ਹੋਵੇ ਪਰ ਜਿਸ ਸਾਹਿਤਕਾਰ ਨੂੰ ਵੀ ਪੁਰਸਕਾਰ ਦਿੱਤਾ ਜਾ ਰਿਹਾ ਹੋਵੇ ਉਹ ਜੇਕਰ ਪੰਜਾਬ ਦੇ ਅਧਿਵਾਸੀ ਹੋਣ ਕਾਰਣ ਇਸ ਪੁਰਸਕਾਰ ਤੇ ਹੱਕ ਰੱਖਦਾ ਹੋਵੇ ਤਾਂ ਉਸ ਦੇ ਪੰਜਾਬ ਵਿਚ ਅਧਿਵਾਸ ਦਾ ਸਮਾਂ ਘਟੋ ਘੱਟ 10 ਸਾਲ ਦਾ ਜ਼ਰੂਰ ਹੋਵੇ ਅਤੇ ਉਹ ਇਸ ਸਮੇਂ ਪੰਜਾਬ ਵਿਚ ਰਹਿ ਰਿਹਾ ਹੋਵੇ।
ਮਦ ਨੰ:5 ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਦੀ ਚੋਣ :
ਹਰ ਸਾਲ ਸੰਸਕ੍ਰਿਤ ਦੇ ਇਕ ਸਾਹਿਤਕਾਰ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਸਨਮਾਨ ਪਾਤਰ ਸਾਹਿਤਕਾਰ ਨੂੰ ਪਹਿਲਾਂ 21,000 ਰੁਪਏ ਦੀ ਥੈਲੀ, ਸਿਰੋਪਾ,ਮੈਡਲ ਅਤੇ ਪਲੇਕ ਭੇਟਾ ਕੀਤੇ ਜਾਂਦੇ ਸਨ ਸਾਲ 1997 ਵਿਚ ਇਸ ਪੁਰਸਕਾਰ ਦੀ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ। ਸੰਸਕ੍ਰਿਤ ਸਾਹਿਤਕਾਰਾਂ ਲਈ ਇਹ ਜ਼ਰੂਰੀ ਹੈ ਕਿ ਸਾਹਿਤਕਾਰ ਪੰਜਾਬ ਦਾ ਜੰਮਪਲ ਹੋਵੇ ਜਾਂ ਇਥੋਂ ਦਾ ਅਧਿਵਾਸੀ ਹੋਵੇ ਪਰ ਜਿਸ ਸਾਹਿਤਕਾਰ ਨੂੰ ਵੀ ਪੁਰਸਕਾਰ ਦਿੱਤਾ ਜਾ ਰਿਹਾ ਹੋਵੇ ਉਹ ਜੇਕਰ ਪੰਜਾਬ ਦੇ ਅਧਿਵਾਸੀ ਹੋਣ ਕਾਰਣ ਇਸ ਪੁਰਸਕਾਰ ਤੇ ਹੱਕ ਰੱਖਦਾ ਹੋਵੇ ਤਾਂ ਉਸ ਦੇ ਪੰਜਾਬ ਵਿਚ ਅਧਿਵਾਸ ਦਾ ਸਮਾਂ ਘਟੋ ਘੱਟ 10 ਸਾਲ ਦਾ ਜ਼ਰੂਰ ਹੋਵੇ ਅਤੇ ਉਹ ਇਸ ਸਮੇਂ ਪੰਜਾਬ ਵਿਚ ਰਹਿ ਰਿਹਾ ਹੋਵੇ।
ਮਦ ਨੰ:6 ਸ਼੍ਰੋਮਣੀ ਪੰਜਾਬੀ ਪੱਤਰਕਾਰ ਦੀ ਚੋਣ :
ਇਹ ਪੁਰਸਕਾਰ ਅਜਿਹੇ ਪੱਤਰਕਾਰ ਨੂੰ ਦਿੱਤਾ ਜਾਵੇਗਾ ਜਿਸ ਦਾ ਸਬੰਧ ਕਿਸੇ ਪੰਜਾਬੀ ਅਖ਼ਬਾਰ-ਰਸਾਲੇ ਨਾਲ ਹੋਵੇ। ਉਹ ਸੰਸਾਰ ਦੇ ਕਿਸੇ ਵੀ ਦੇਸ਼ ਦਾ ਜੰਮਪਲ-ਅਧਿਵਾਸੀ ਹੋ ਸਕਦਾ ਹੈ। ਸਨਮਾਨ ਲਈ ਚੁਣੇ ਗਏ ਪੰਜਾਬੀ ਪੱਤਰਕਾਰ ਨੂੰ 21,000 ਰੁਪਏ ਦੀ ਥੈਲੀ, ਸਿਰੋਪਾ, ਪਲੇਕ ਅਤੇ ਮੈਡਲ ਭੇਟਾ ਕੀਤੇ ਜਾਂਦੇ ਸਨ। ਸਾਲ 1997 ਤੋਂ ਇਹ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ।
ਮਦ ਨੰ:7 ਸ਼੍ਰੋਮਣੀ ਰਾਗੀ-ਢਾਡੀ-ਕਵੀਸ਼ਰ-ਗਾਇਕ ਦੀ ਚੋਣ :
ਪੰਜਾਬ ਸਰਕਾਰ ਵਲੋਂ ਹਰ ਸਾਲ ਇਕ ਰਾਗੀ-ਢਾਡੀ ਨੂੰ ਸ਼੍ਰੋਮਣੀ ਸਨਮਾਨ ਦਿੱਤਾ ਜਾਂਦਾ ਹੈ। ਇ ਸ ਸਕੀਮ ਅਧੀਨ ਜਥੇ ਦੇ ਮੁਖੀ ਨੂੰ 21,000 ਰੁਪਏ ਦੀ ਥੈਲੀ, ਸਿਰੋਪਾ, ਪਲੇਕ ਅਤੇ ਮੈਡਲ ਭੇਟਾ ਕੀਤੇ ਜਾਂਦੇ ਸਨ। ਹੁਣ ਸਾਲ 1997 ਤੋਂ ਇਹ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ।
ਮਦ ਨੰ:8 ਸ਼੍ਰੋਮਣੀ ਪੰਜਾਬੀ ਲੇਖਕ-ਆਲੋਚਕ ਲੇਖਕ ਦੀ ਚੋਣ :
ਪੰਜਾਬੀ ਭਾਸ਼ਾ ਤੇ ਸਾਹਿਤ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰਖਦੇ ਹੋਏ ਇਕ ਪੁਰਸਕਾਰ ਹਰ ਸਾਲ ਵਿਗਿਆਨ-ਕਾਨੂੰਨ-ਮੈਡੀਸਨ-ਇੰਜੀਨੀਅਰਿੰਗ-ਸਮਾਜਿਕ ਵਿਗਿਆਨ-ਧਰਮ-ਕੋਮਲ ਕਲਾਵਾਂ-ਮਿਊਜ਼ਿਕ-ਸ਼ਾਰਟਹੈਂਡ ਆਦਿ ਖੇਤਰਾਂ ਵਿਚ ਪੰਜਾਬੀ ਭਾਸ਼ਾ ਵਿਚ ਪੁਸਤਕਾਂ ਲਿਖਣ ਵਾਲੇ ਵਿਦਵਾਨਾਂ ਵਿਚੋਂ ਕਿਸੇ ਇਕ ਨੂੰ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਸੰਸਾਰ ਵਿਚ ਕਿਸੇ ਵੀ ਥਾਂ ਰਹਿ ਕੇ ਅਜਿਹੀਆਂ ਪੁਸਤਕਾਂ ਪੰਜਾਬੀ ਵਿਚ ਲਿਖਣ ਵਾਲੇ ਵਿਦਵਾਨਾਂ ਨੂੰ ਦਿੱਤਾ ਜਾ ਸਕਦਾ ਹੈ। ਸਨਮਾਨ ਲਈ ਚੁਣੇ ਗਏ ਪੰਜਾਬੀ ਲੇਖਕ ਨੂੰ 21,000 ਰੁਪਏ ਦੀ ਥੈਲੀ, ਸਿਰੋਪਾ,ਪਲੇਕ ਤੇ ਮੈਡਲ ਭੇਟਾ ਕੀਤੇ ਜਾਂਦੇ ਸਨ। ਸਾਲ 1997 ਤੋਂ ਇਹ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ।
ਮਦ ਨੰ:9 ਸ਼੍ਰੋਮਣੀ ਪੰਜਾਬੀ ਕਵੀ ਦੀ ਚੋਣ :
ਇਹ ਪੁਰਸਕਾਰ ਪੰਜਾਬੀ ਵਿਚ ਲਿਖਣ ਵਾਲੇ ਸੰਸਾਰ ਦੇ ਕਿਸੇ ਵੀ ਥਾਂ ਰਹਿਣ ਵਾਲੇ ਨਾਮਵਰ ਪੰਜਾਬੀ ਕਵੀ ਨੂੰ ਦਿੱਤਾ ਜਾ ਸਕਦਾ ਹੈੇ। ਇਹ ਜ਼ਰੂਰੀ ਨਹੀਂ ਹੈ ਕਿ ਉਹ ਪੰਜਾਬ ਦਾ ਜੰਮਪਲ ਹੋਵੇ ਜਾਂ ਪੰਜਾਬ ਵਿਚ ਰਹਿੰਦਾ ਹੋਵੇ। ਸਨਮਾਨ ਲਈ ਚੁਣੇ ਗਏ ਸ਼੍ਰੋਮਣੀ ਪੰਜਾਬੀ ਕਵੀ ਨੂੰ 21,000 ਰੁਪਏ ਦੀ ਥੈਲੀ,ਸਿਰੋਪਾ,ਪਲੇਕ ਅਤੇ ਮੈਡਲ ਭੇਟਾ ਕੀਤੇ ਜਾਂਦੇ ਸਨ। ਸਾਲ 1997 ਤੋਂ ਇਹ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ।
ਮਦ ਨੰ:10 ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਦੀ ਚੋਣ :
ਹਰ ਸਾਲ ਹੋਰਨਾਂ ਸ਼੍ਰੋਮਣੀ ਸਾਹਿਤਕਾਰਾਂ ਵਾਂਗ ਪੰਜਾਬੀ ਵਿਚ ਬਾਲ ਸਾਹਿਤ ਲਿਖਣ ਵਾਲੇ ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। ਇਹ ਜ਼ਰੂਰੀ ਨਹੀਂ ਕਿ ਪੰਜਾਬੀ ਬਾਲ ਸਾਹਿਤ ਲੇਖਕ ਪੰਜਾਬ ਦਾ ਜੰਮਪਲ ਹੋਵੇ ਜਾਂ ਇਥੇ ਰਹਿੰਦਾ ਹੋਵੇ। ਸਨਮਾਨ ਲਈ ਚੁਣੇ ਗਏ ਬਾਲ ਸਾਹਿਤ ਲੇਖਕ ਨੂੰ 21,000 ਰੁਪਏ ਦੀ ਥੈਲੀ,ਸਿਰੋਪਾ,ਪਲੇਕ ਅਤੇ ਮੈਡਲ ਭੇਟਾ ਕੀਤੇ ਜਾਂਦੇ ਸਨ। ਸਾਲ 1997 ਤੋਂ ਇਹ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ।
ਮਦ ਨੰ:11 ਪੰਜਾਬ ਤੋਂ ਬਾਹਰ ਵਸਦੇ ਸ਼੍ਰੋਮਣੀ ਪੰਜਾਬੀ ਸਾਹਿਤਕਾਰਾਂ ਦੀ ਚੋਣ :
ਪੰਜਾਬ ਤੋਂ ਬਾਹਰ ਭਾਰਤ ਦੇ ਹੋਰ ਰਾਜਾਂ ਵਿਚੋਂ ਇਕ ਪੰਜਾਬੀ ਸਾਹਿਤਕਾਰ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ(ਪੰਜਾਬੋਂ ਬਾਹਰ) ਦਿੱਤੇ ਜਾਣ ਦੀ ਪ੍ਰਥਾ ਸਾਲ 1991 ਤੋਂ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁਖ ਮਨੋਰਥ ਇਹ ਸੀ ਕਿ ਪੰਜਾਬ ਤੋਂ ਬਾਹਰ ਵਸਦੇ ਬਹੁਤ ਸਾਰੇ ਪੰਜਾਬੀ ਸਾਹਿਤਕਾਰ ਅਜਿਹੇ ਹਨ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਰਹਿੰਦੇ ਹੋਏ ਪੰਜਾਬੀ ਸਾਹਿਤ ਰਚਨਾ ਵਿਚ ਨਿੱਗਰ ਯੋਗਦਾਨ ਪਾਇਆ ਹੈ ਪਰ ਉਹ ਪੰਜਾਬ ਵਿਚ ਰਹਿੰਦੇ ਪੰਜਾਬੀ ਸਾਹਿਤਕਾਰਾਂ ਦੇ ਮੁਕਾਬਲੇ ਖੜ੍ਹੇ ਨਹੀਂ ਹੋ ਸਕਦੇ। ਇਸ ਲਈ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਲਈ ਉਨ੍ਹਾਂ ਦਾ ਨਾਂ ਵਿਚਾਰਿਆ ਨਹੀਂ ਸੀ ਜਾਂਦਾ। ਇਹ ਪੁਰਸਕਾਰ ਉਸ ਸਾਹਿਤਕਾਰ ਨੂੰ ਦਿੱਤਾ ਜਾਵੇਗਾ ਜੋ ਭਾਰਤ ਦੇ ਕਿਸੇ ਹੋਰ ਪ੍ਰਾਂਤ ਦਾ ਜੰਮਪਲ ਹੋਵੇ ਜਾਂ ਕਿਸੇ ਹੋਰ ਪ੍ਰਾਂਤ ਵਿਚ ਪਿਛਲੇ ਘੱਟੋ-ਘੱਟ 10 ਸਾਲ ਤੋਂ ਵਾਸੀ-ਅਧਿਵਾਸੀ ਹੋਵੇ ਅਤੇ ਹੁਣ ਵੀ ਉਹ ਪੰਜਾਬ ਤੋਂ ਬਾਹਰ ਕਿਸੇ ਹੋਰ ਪ੍ਰਾਂਤ ਵਿਚ ਰਹਿ ਰਿਹਾ ਹੋਵੇ। ਇਸ ਪੁਰਸਕਾਰ ਲਈ ਚੁਣੇ ਗਏ ਸਾਹਿਤਕਾਰਾਂ ਨੂੰ ਵੀ 21,000 ਰੁਪਏ ਦੀ ਥੈਲੀ,ਸਿਰੋਪਾ,ਪਲੇਕ ਅਤੇ ਮੈਡਲ ਭੇਟਾ ਕੀਤੇ ਜਾਂਦੇ ਸਨ। ਸਾਲ 1997 ਤੋਂ ਇਹ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ।
ਮਦ ਨੰ:12 ਬਦੇਸ਼ ਵਸਦੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੀ ਚੋਣ :
ਬਦੇਸ਼ਾਂ ਵਿਚ ਰਹਿ ਕੇ ਪੰਜਾਬੀ ਸਾਹਿਤ ਦੀ ਸੇਵਾ ਕਰਨ ਵਾਲੇ ਕਿਸੇ ਇਕ ਸਾਹਿਤਕਾਰ ਨੂੰ ਹਰ ਸਾਲ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ(ਬਦੇਸ਼ੀ) ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਬੰਧੀ ਫ਼ੈਸਲਾ ਕੀਤਾ ਗਿਆ ਕਿ ਇਹ ਪੁਰਸਕਾਰ ਕੇਵਲ ਉਨ੍ਹਾਂ ਸਾਹਿਤਕਾਰਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਨੂੰ ਬਦੇਸ਼ਾਂ ਵਿਚ ਰਹਿੰਦੇ ਹੋਏ ਘਟੋ-ਘੱਟ 10 ਸਾਲ ਹੋ ਗਏ ਹੋਣ ਅਤੇ ਉਹ ਇਸ ਸਮੇਂ ਵੀ ਬਦੇਸ਼ ਵਿਚ ਰਹਿ ਰਹੇ ਹੋਣ। ਇਸ ਪੁਰਸਕਾਰ ਲਈ ਕੋਈ ਵੀ ਸਾਹਿਤਕਾਰ ਵਿਚਾਰਿਆ ਜਾ ਸਕਦਾ ਹੈ ਭਾਵੇਂ ਉਸ ਦਾ ਮੂਲ ਬਦੇਸ਼ੀ ਹੋਵੇ,ਭਾਵ ਇਹ ਜ਼ਰੂਰੀ ਨਹੀਂ ਕਿ ਉਹ ਪੰਜਾਬ ਦਾ ਜੰਮਪਲ ਹੋਵੇ। ਇਸ ਪੁਰਸਕਾਰ ਲਈ ਚੁਣੇ ਗਏ ਸਾਹਿਤਕਾਰ ਨੂੰ ਪਹਿਲਾਂ 21,000 ਰੁਪਏ ਦੀ ਥੈਲੀ,ਸਿਰੋਪਾ,ਪਲੇਕ ਅਤੇ ਮੈਡਲ ਭੇਟਾ ਕੀਤੇ ਜਾਂਦੇ ਸਨ। ਸਾਲ 1997 ਤੋਂ ਇਹ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ।
ਮਦ ਨੰ:13 ਸ਼੍ਰੋਮਣੀ ਪੰਜਾਬੀ ਟੈਲੀਵੀਜ਼ਨ-ਰੇਡੀਓ-ਥੀਏਟਰ-ਨਾਟਕ-ਅਦਾਕਾਰ-ਲੇਖਕ ਪੁਰਸਕਾਰ :
27.4.95 ਦੀ ਮੀਟਿੰਗ ਦੌਰਾਨ ਫ਼ੈਸਲਾ ਹੋਇਆ ਕਿ ਇਸ ਕਿਸਮ ਦੇ ਦੋ ਪੁਰਸਕਾਰਾਂ ਦੀ ਥਾਂ ਇਕੋ ਪੁਰਸਕਾਰ ਦਿੱਤਾ ਜਾਇਆ ਕਰੇ ਅਤੇ ਇਸ ਦਾ ਖੇਤਰ ਨਿਮਨ ਅਨੁਸਾਰ ਰੱਖਿਆ ਜਾਵੇ:-
ਸ਼੍ਰੋਮਣੀ ਪੰਜਾਬੀ ਟੈਲੀਵੀਜ਼ਨ-ਰੇਡੀਓ-ਥੀਏਟਰ-ਨਾਟਕ ਪੁਰਸਕਾਰ: ਇਹ ਪੁਰਸਕਾਰ ਇਨ੍ਹਾਂ ਖੇਤਰਾਂ ਨਾਲ ਜੁੜੇ ਹੋਏ ਕਿਸੇ ਨਿਰਦੇਸ਼ਕ-ਨਿਰਮਾਤਾ-ਅਦਾਕਾਰ-ਲੇਖਕ ਆਦਿ ਨੂੰ ਦਿੱਤਾ ਜਾ ਸਕਦਾ ਹੈ।
ਇਸ ਪੁਰਸਕਾਰ ਲਈ 2,50,000 ਰੁਪਏ ਦੀ ਥੈਲੀ,ਸਿਰੋਪਾ,ਮੈਡਲ ਅਤੇ ਪਲੇਕ ਭੇਟਾ ਕੀਤੇ ਜਾਂਦੇ ਸਨ। ਸਾਲ 1997 ਤੋਂ ਇਹ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ ਅਤੇ ਸਾਲ 2007 ਤੋਂ ਇਹ ਰਾਸ਼ੀ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ।
ਮੱਦ ਨੰ: 14 ਸ਼੍ਰੋਮਣੀ ਪੰਜਾਬੀ ਗਾਇਕ ਪੁਰਸਕਾਰ :
ਸਾਲ 2007 ਤੋਂ ਪੰਜਾਬੀ ਗਾਇਕੀ ਦੇ ਖੇਤਰ ਵਿਚ ਮੱਲ੍ਹਾਂ ਮਾਰਨ ਵਾਲੇ ਕਲਾਕਾਰਾਂ ਨੂੰ ਸ਼੍ਰੋਮਣੀ ਗਾਇਕ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਪੁਰਸਕਾਰ ਲਈ 2,50,000 ਰੁਪਏ ਦੀ ਥੈਲੀ,ਸਿਰੋਪਾ,ਮੈਡਲ ਅਤੇ ਪਲੇਕ ਭੇਟਾ ਕੀਤੇ ਜਾਂਦੇ ਸਨ।
ਮਦ ਨੰ:15 ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਦੀ ਚੋਣ :
ਸਾਲ 2009 ਤੋਂ ਸਾਹਿਤਕ ਪੱਤਰਕਾਰੀ ਦੇ ਖੇਤਰ ਵਿਚ ਮੱਲ੍ਹਾਂ ਮਾਰਨ ਵਾਲੇ ਪੱਤਰਕਾਰਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।ਇਸ ਪੁਰਸਕਾਰ ਲਈ 2,50,000 ਰੁਪਏ ਦੀ ਥੈਲੀ,ਸਿਰੋਪਾ,ਮੈਡਲ ਅਤੇ ਪਲੇਕ ਭੇਟਾ ਕੀਤੇ ਜਾਂਦੇ ਸਨ।