ਸੇਲ ਭਾਗ ਵਿਭਾਗ ਦਾ ਇਕ ਮਹੱਤਵਪੂਰਨ ਭਾਗ ਹੈ। ਵਿਭਾਗ ਦੇ ਹੋਰ ਪ੍ਰਮੁੱਖ ਕਾਰਜਾਂ ਵਿੱਚੋਂ ਵੱਖ-ਵੱਖ ਵਿਸ਼ਿਆਂ ਦੀਆਂ ਪੁਸਤਕਾਂ ਛਪਵਾਉਣਾ ਵੀ ਪ੍ਰਮੁੱਖ ਕਾਰਜ ਹੈ। ਇਸ ਸਮੇਂ ਤੱਕ ਵਿਭਾਗ ਵੱਲੋਂ 1526 ਪੁਸਤਕਾਂ ਦੀ ਛਪਾਈ ਕਰਵਾਈ ਜਾ ਚੁੱਕੀ ਹੈ ਜਿਸ ਵਿੱਚ ਪੰਜਾਬੀ ਵਿਸ਼ਵ ਕੋਸ਼, ਕੋਸ਼ ਤੇ ਉਪਭਾਸ਼ਾ ਕੋਸ਼, ਧਾਰਮਿਕ ਤੇ ਸੂਫ਼ੀ ਸਾਹਿਤ, ਵਿਸ਼ਵ ਕਲਾਸਕੀ ਸਾਹਿਤ, ਵਿਸ਼ਵ ਸਰਵੋਤਮ ਸਾਹਿਤ, ਅੰਗਰੇਜ਼ੀ ਤੋਂ ਅਨੁਵਾਦ, ਉਰਦੂ ਫ਼ਾਰਸੀ ਤੋਂ ਅਨੁਵਾਦ, ਉਰਦੂ ਫਾਰਸੀ ਤੋਂ ਪੰਜਾਬੀ ਲਿਪੀਅੰਤਰਣ, ਭਾਰਤੀ ਭਾਸ਼ਾਵਾਂ ਦਾ ਪੰਜਾਬੀ ਅਨੁਵਾਦ, ਰਚਨਾਤਮਕ ਸਾਹਿਤ (ਪੇਪਰ ਬੈਕ), ਸੰਪਾਦਿਤ ਸਾਹਿਤ, ਬਾਲ ਤੇ ਗਿਆਨ ਸਾਹਿਤ, ਭਾਸ਼ਾ ਵਿਗਿਆਨ, ਹਵਾਲਾ ਪੁਸਤਕਾਂ, ਆਲੋਚਨਾ ਅਤੇ ਸਾਹਿਤ ਸਿਧਾਂਤ, ਕਲਾ ਅਨੁਭਵ, ਸ਼ੋਧ ਗ੍ਰੰਥ (ਥੀਸਿਜ਼) ਇਤਿਹਾਸ ਤੇ ਸਭਿਆਚਾਰ, ਭਾਸ਼ਾਵਾਂ ਦਾ ਸਾਹਿਤਕ ਇਤਿਹਾਸ, ਭਾਸ਼ਾਈ ਤੇ ਸਭਿਆਚਾਰਕ ਸਰਵੇਖਣ, ਹਿੰਦੀ ਸੰਸਕ੍ਰਿਤ ਤੋਂ ਅਨੁਵਾਦ, ਪੰਜਾਬੀ ਸਾਹਿਤ (ਫ਼ਾਰਸੀ ਅਖਰਾਂ ਵਿੱਚ), ਪੰਜਾਬੀ ਤੋਂ ਉਰਦੂ ਅਨੁਵਾਦ, ਉਰਦੂ ਸੰਪਾਦਿਤ ਆਦਿ ਵਿਸ਼ਿਆਂ ਦੀਆਂ ਪੁਸਤਕਾਂ ਸ਼ਾਮਲ ਹਨ। ਪ੍ਰਕਾਸ਼ਨ ਭਾਗ ਵੱਲੋਂ ਛਪਾਈ ਉਪਰੰਤ ਹਰ ਪੁਸਤਕ ਦੀ ਪ੍ਰਾਪਤੀ ਸੇਲ ਭਾਗ ਵੱਲੋਂ ਕੀਤੀ ਜਾਂਦੀ ਹੈ। ਇਸ ਕਾਰਜ ਲਈ ਕੇਂਦਰੀ ਪੁਸਤਕ ਭੰਡਾਰ ਸਥਾਪਤ ਕੀਤਾ ਹੋਇਆ ਹੈ। ਇਸ ਭੰਡਾਰ ਵਿੱਚ ਪ੍ਰਾਪਤ ਪੁਸਤਕਾਂ ਪੰਜਾਬ ਰਾਜ ਵਿੱਚ ਸਥਾਪਿਤ ਸਮੂਹ ਵਿਕਰੀ ਕੇਂਦਰਾਂ (ਜ਼ਿਲ੍ਹਾ ਭਾਸ਼ਾ ਦਫ਼ਤਰਾਂ) ਤੋਂ ਇਲਾਵਾ ਚੰਡੀਗੜ੍ਹ ਅਤੇ ਦਿੱਲੀ ਵਿੱਖੇ ਵੀ ਲੋੜ ਅਨੁਸਾਰ ਸਪਲਾਈ ਕੀਤੀਆਂ ਜਾਂਦੀਆਂ ਹਨ।
ਵਿਭਾਗੀ ਪ੍ਰਕਾਸ਼ਨਾਵਾਂ ਦੀ ਵਿਕਰੀ ਮੁੱਖ ਦਫ਼ਤਰ ਅਤੇ ਸਮੂਹ ਜ਼ਿਲ੍ਹਾ ਸਦਰ ਮੁਕਾਮਾਂ ਤੇ ਸਥਿਤ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਰਾਹੀਂ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਵੇਰਵਾ ਨਿਮਨ ਅਨੁਸਾਰ ਹੈ:
1. ਡਾਇਰੈਕਟਰ, ਭਾਸ਼ਾ ਵਿਭਾਗ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ।
2. ਜ਼ਿਲ੍ਹਾ ਭਾਸ਼ਾ ਅਫ਼ਸਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੰਗਰੂਰ।
3. ਜ਼ਿਲ੍ਹਾ ਭਾਸ਼ਾ ਅਫ਼ਸਰ, 166 ਰੇਲਵੇ ਰੋਡ, ਨੇੜੇ ਡੀ.ਏ.ਵੀ ਕਾਲਜ, ਫਿਰੋਜ਼ਪੁਰ।
4. ਜ਼ਿਲ੍ਹਾ ਭਾਸ਼ਾ ਅਫ਼ਸਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ।
5. ਜ਼ਿਲ੍ਹਾ ਭਾਸ਼ਾ ਅਫ਼ਸਰ, ਪੰਜਾਬੀ ਭਵਨ, ਲੁਧਿਆਣਾ।
6. ਜ਼ਿਲ੍ਹਾ ਭਾਸ਼ਾ ਅਫ਼ਸਰ, ਮਿੰਨੀ ਸਕੱਤਰੇਤ (ਤੀਜੀ ਮੰਜ਼ਿਲ) ਹੁਸ਼ਿਆਰਪੁਰ।
7. ਜ਼ਿਲ੍ਹਾ ਭਾਸ਼ਾ ਅਫ਼ਸਰ, ਸੰਤ ਸਿੰਘ ਸੁੱਖਾ ਸਿੰਘ ਕੰਪਲੈਕਸ, 84 ਮਾਲ ਰੋਡ, ਅੰਮ੍ਰਿਤਸਰ।
8. ਜ਼ਿਲ੍ਹਾ ਭਾਸ਼ਾ ਅਫ਼ਸਰ, ਕੋਠੀ ਸ੍ਰੀ ਗਿਆਨ ਸਿੰਘ ਧੰਜਲ, ਐਡਵੋਕੇਟ, ਤਿਬੜੀ ਰੋਡ, ਗੁਰਦਾਸਪੁਰ।
9. ਜ਼ਿਲ੍ਹਾ ਭਾਸ਼ਾ ਅਫ਼ਸਰ, ਕਮਰਾ ਨੰ. 28, ਮਿੰਨੀ ਸਕੱਤਰੇਤ, ਰੋਪੜ।
10. ਜ਼ਿਲ੍ਹਾ ਭਾਸ਼ਾ ਅਫ਼ਸਰ, ਆਖ਼ਰੀ ਮੰਜ਼ਲ, ਮਿੰਨੀ ਸਕੱਤਰੇਤ, ਫਰੀਦਕੋਟ।
11. ਜ਼ਿਲ੍ਹਾ ਭਾਸ਼ਾ ਅਫ਼ਸਰ, ਕਮਰਾ ਨੰ. 22-23-24, ਤਹਿਸੀਲ ਕੰਪਲੈਕਸ, ਮਾਨਸਾ।
12. ਜ਼ਿਲ੍ਹਾ ਭਾਸ਼ਾ ਅਫ਼ਸਰ, ਸਬ ਡਵੀਜ਼ਨ ਕੰਪਲੈਕਸ, ਫਤਹਿਗੜ੍ਹ ਸਾਹਿਬ।
13. ਜ਼ਿਲ੍ਹਾ ਭਾਸ਼ਾ ਅਫ਼ਸਰ, ਨੇੜੇ ਜ਼ਿਲ੍ਹਾ ਕਚਹਿਰੀਆਂ, ਕਪੂਰਥਲਾ।
14. ਜ਼ਿਲ੍ਹਾ ਭਾਸ਼ਾ ਅਫ਼ਸਰ, ਤਹਿਸੀਲ ਕੰਪਲੈਕਸ, ਦੂਸਰੀ ਮੰਜ਼ਲ, ਜਲੰਧਰ।
15. ਸਹਾਇਕ ਡਾਇਰੈਕਟਰ, ਸ਼ਿਵਾਲਿਕ ਪਬਲਿਕ ਸਕੂਲ, ਫ਼ੇਜ਼-6, ਮੁਹਾਲੀ
16. ਸਹਾਇਕ ਡਾਇਰੈਕਟਰ, ਸਾਹਿਤ ਕੇਂਦਰ, ਪੰਜਾਬ ਭਵਨ, ਕਾਪਰਨਿਕਸ ਮਾਰਗ, ਨਵੀਂ ਦਿੱਲੀ।
ਭਾਸ਼ਾ ਵਿਭਾਗ, ਪੰਜਾਬ ਵੱਲੋਂ ਆਪਣੇ ਪਾਠਕਾਂ ਨੂੰ ਇਹ ਪੁਸਤਕਾਂ ਵਿਭਾਗ ਦੇ ਸਰਕਾਰੀ ਅਤੇ ਪ੍ਰਾਈਵੇਟ ਪੁਸਤਕ ਖਰੀਦਣ ਲਈ ਹੇਠ ਲਿਖੇ ਅਨੁਸਾਰ ਕਮਿਸ਼ਨ ਵੀ ਮੁਹੱਈਆ ਕੀਤੀ ਜਾਂਦੀ ਹੈ :-
01 ਤੋਂ 100 ਰੁਪਏ ਤੱਕ ਦੀ ਖਰੀਦ ਉਤੇ 15 ਪ੍ਰਤੀਸ਼ਤ
101 ਤੋਂ 500 ਰੁਪਏ ਤੱਕ ਦੀ ਖਰੀਦ ਉਤੇ 25 ਪ੍ਰਤੀਸ਼ਤ
501 ਤੋਂ 1500 ਰੁਪਏ ਤੱਕ ਦੀ ਖਰੀਦ ਉਤੇ 30 ਪ੍ਰਤੀਸ਼ਤ
1501 ਰੁਪਏ ਤੋਂ ਵੱਧ ਦੀ ਖਰੀਦ ਉਤੇ 40 ਪ੍ਰਤੀਸ਼ਤ
ਵਿਭਾਗ ਦੇ ਵਿਕਰੀ ਕੇਂਦਰਾਂ ਤੋਂ ਇਲਾਵਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਪੰਜਾਬ ਦਾ ਹਰ ਪਾਠਕ ਸੁਖਾਲੇ ਰੂਪ ਵਿੱਚ ਨਿਮਨ ਦਰਜ ਨਿੱਜੀ ਪੁਸਤਕ ਵਿਕਰੇਤਾਵਾਂ ਤੋਂ ਵੀ ਪ੍ਰਾਪਤ ਕਰ ਸਕਦਾ ਹੈ। ਇਸ ਕਾਰਜ ਲਈ ਇਨ੍ਹਾਂ ਪੁਸਤਕ ਵਿਕਰੇਤਾਵਾਂ ਨੂੰ 3000/- ਰੁਪਏ ਤੋਂ ਵੱਧ ਦੀ ਖ੍ਰੀਦ ਉਤੇ ਆਮ ਕਮਿਸ਼ਨ ਨਾਲੋਂ 05 ਪ੍ਰਤੀਸ਼ਤ ਵੱਧ ਕਮਿਸ਼ਨ ਦਿੱਤੀ ਜਾਂਦੀ ਹੈ:-
1. ਮੈਸਰਜ਼/ਸ੍ਰੀ ਸੋਹਨ ਲਾਲ ਮਦਾਨ ਬੁੱਕ ਸੈਂਟਰ ਅਤੇ ਲਾਇਬ੍ਰੇਰੀ ਆਰਡਰ ਸਪਲਾਇਰ,
21, ਮਿਉਂਸਪਲ ਮਾਰਕੀਟ, ਪੁਰਾਣੀ ਕੋਤਵਾਲੀ ਚੌਂਕ, ਪਟਿਆਲਾ
2. ਮੈਸਰਜ਼/ ਮਦਾਨ ਬੁੱਕ ਹਾਊਸ, ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ
3. ਮੈਸਰਜ਼/ਮਿੱਤਲ ਟ੍ਰੇਡਰਜ਼ ਨਾਭਾ ਗੇਟ, ਸੰਗਰੂਰ
4. ਮੈਸਰਜ਼/ ਗੁਰਨਾਮ ਸਿੰਘ, ਦਸ਼ਮੇਸ਼ ਧਾਰਮਿਕ ਪੁਸਤਕ ਅਤੇ ਕੈਸੇਟ ਹਾਊਸ, ਗੁਰਦੁਆਰਾ ਸਿੰਘ ਸਭਾ, ਸੰਗਰੂਰ।
5. ਮੈਸਰਜ਼/ ਗਿਆਨ ਚੰਦ ਐਂਡ ਸੰਨਜ਼, ਮੇਨ ਬਜ਼ਾਰ ਫਿਰੋਜ਼ਪੁਰ ਸ਼ਹਿਰ।
6. ਮੈਸਰਜ਼/ ਗਿਆਨੀ ਰਾਜਿੰਦਰ ਸਿੰਘ ਛਾਬੜਾ, ਨੇੜੇ ਬਸ ਸਟੈਂਡ, ਫਿਰੋਜ਼ਪੁਰ ਸ਼ਹਿਰ
7. ਮੈਸਰਜ਼/ਲਾਹੌਰ ਬੁੱਕ ਸ਼ਾਪ 2, ਲਾਜਪਤ ਰਾਏ ਮਾਰਕੀਟ(ਨੇੜੇ ਸੋਸਾਇਟੀ ਸਿਨੇਮਾ) ਲੁਧਿਆਣਾ।
8. ਮੈਸਰਜ਼/ਨਾਨਕ ਸਿੰਘ ਪੁਸਤਕ ਮਾਲਾ ਸਿਟੀ ਸੈਂਟਰ, ਅੰਮ੍ਰਿਤਸਰ।
9. ਮੈਸਰਜ਼/ਰਵੀ ਸਾਹਿਤ ਪ੍ਰਕਾਸ਼ਨ, ਹਾਲ ਬਜ਼ਾਰ, ਅੰਮ੍ਰਿਤਸਰ।
10. ਮੈਸਰਜ਼/ ਸਿੰਘ ਬ੍ਰਦਰਜ਼, ਬਾਜ਼ਾਰ ਮਾਈ ਸੇਵਾਂ, ਨੇੜੇ ਗੋਲਡਨ ਟੈਂਪਲ, ਅੰਮ੍ਰਿਤਸਰ।
11. ਮੈਸਰਜ਼/ ਗੁਰਦੀਪ ਸਿੰਘ ਐਂਡ ਸੰਨਜ਼, ਕਲਾਕ ਟਾਵਰ, ਅੰਮ੍ਰਿਤਸਰ।
12. ਮੈਸਰਜ਼/ ਇੰਦਰਜੀਤ ਸਿੰਘ ਸਟੇਸ਼ਨਰੀ ਮਾਰਟ, ਕਾਲਜ ਰੋਡ, ਰੋਪੜ।
13. ਮੈਸਰਜ਼ ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ, ਜਲੰਧਰ।
14. ਮੈਸਰਜ਼/ ਭਾਰਤੀਯ ਸੰਸਕ੍ਰਿਤ ਭਵਨ, ਮਾਈ ਹੀਰਾਂ ਗੇਟ, ਜਲੰਧਰ।
15. ਮੈਸਰਜ਼/ ਸੁੰਦਰ ਬੁੱਕ ਡਿਪੂ, ਮਾਈ ਹੀਰਾਂ ਗੇਟ, ਜਲੰਧਰ।
16. ਮੈਸਰਜ਼/ ਇੰਗਲਿਸ਼ ਬੁੱਕ ਹਾਊਸ, ਮਾਈ ਹੀਰਾਂ ਗੇਟ, ਜਲੰਧਰ।
17. ਪੰਜਾਬੀ ਸਾਹਿਤ ਸਭਾ(ਰਜਿ. ਨੰ. 392), ਮਨੀ ਮਾਜਰਾ, ਯੂ.ਟੀ. ਚੰਡੀਗੜ੍ਹ।
18. ਮੈਸਰਜ਼/ ਪੰਜਾਬ ਬੁੱਕ ਸੈਂਟਰ, ਸੈਕਟਰ22-ਸੀ, ਚੰਡੀਗੜ੍ਹ।
19. ਰਤਨਾ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਮ. ਨੰ. 315, ਸੈਕਟਰ 35-ਏ, ਚੰਡੀਗੜ੍ਹ।
20. ਭਾਈ ਚਤਰ ਸਿੰਘ ਜੀਵਨ ਸਿੰਘ ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।
21. ਭਾਈ ਜੋਧ ਸਿੰਘ ਕਰਮਜੀਤ ਸਿੰਘ, ਅਦਾਲਤ ਬਾਜ਼ਾਰ, ਪਟਿਆਲਾ।
22. ਵਿਕਾਸ ਬੁੱਕ ਸਟੋਰ, ਕੱਚਾ ਪਟਿਆਲਾ, ਪਟਿਆਲਾ।
23. ਅਕਸ਼ਰ ਧਾਮ ਸੰਮਿਤੀ, ਸਾਹਮਣੇ ਡੀ.ਸੀ. ਨਿਵਾਸ, ਕੈਥਲ(ਹਰਿਆਣਾ),
24. ਮੈ/ਸ. ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ।
25. ਡਿਵਾਈਨ ਐਡਵਰਟਾਈਜ਼ਰ ਐਂਡ ਪੋਲੀਮਰਜ਼, ਦੁਕਾਨ ਨੰ. 5-6, ਸ੍ਰੀ ਕ੍ਰਿਸ਼ਨਾ ਮਾਰਕੀਟ,
ਨੇੜੇ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ, ਮਾਡਲ ਟਾਊਨ, ਲੁਧਿਆਣਾ।
26. ਮੈ/ਸ ਗਰਗ ਬੁੱਕ ਸੈਂਟਰ, ਸਾਹਮਣੇ ਜ਼ਿਲ੍ਹਾ ਕਚਹਿਰੀਆਂ, ਨੇੜੇ ਰਜਿੰਦਰਾ ਕਾਲਜ, ਬਠਿੰਡਾ।
27. ਸਕੱਤਰ, ਦੀ ਇੰਡੀਅਨ ਰੂਲਰ ਐਜੂਕੇਸ਼ਨ ਪ੍ਰਮੋਸ਼ਨ (ਪ੍ਰੈਪ), 8, ਸ਼ਾਂਤ ਪਾਰਕ, ਲੁਧਿਆਣਾ।
28. ਸ੍ਰੀ ਮਨੋਹਰ ਸਿੰਘ ਭਾਈ ਧਰਮ ਸਿੰਘ ਗੁਰਮਿਤ ਕਾਲਜ, 295- ਏ, ਭਾਰਤ ਨਗਰ, ਲੁਧਿਆਣਾ।
29. ਮੈ/ਸ ਮਾਡਰਨ ਬੁੱਕ ਸ਼ਾਪ, ਨਜ਼ਦੀਕ ਬੱਸ ਸਟੈਂਡ, ਮੰਡੀ ਮੁਲਾਂਪੁਰ, ਲੁਧਿਆਣਾ।
30. ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੰਪਨੀ, ਗਲੀ ਨੰ. 8, ਬਾਗ ਰਾਮਾਨੰਦ, ਅੰਮ੍ਰਿਤਸਰ।
31. ਮੈਸਰਜ਼/ਗਰੇਸ਼ੀਅਸ ਬੁੱਕਸ ਐਲ.ਆਈ.ਜੀ. ਅਰਬਨ ਅਸਟੇਟ, ਫੇਜ਼- 1 ਪਟਿਆਲਾ।