ਵਿਭਾਗ ਵੱਲੋਂ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹੇਠ ਦਰਜ ਸੰਸਕ੍ਰਿਤ ਸਕੀਮਾਂ ਚਲਾਈਆਂ ਜਾ ਰਹੀਆਂ ਹਨ :
1. ਸ਼੍ਰ਼ੋ਼ਮਣੀ ਸੰਸਕ੍ਰਿਤ ਸਾਹਿਤਕਾਰ ਸਨਮਾਨ
ਹਰ ਸਾਲ ਕਿਸੇ ਉੱਘੇ ਸੰਸਕ੍ਰਿਤ ਵਿਦਵਾਨ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦੇ ਲਈ ਵਿਦਵਾਨਾਂ ਦੇ ਜੀਵਨ ਵੇਰਵੇ ਤਿਆਰ ਕਰਕੇ ਸਮੁੱਚੀ ਕਾਰਵਾਈ ਕੀਤੀ ਜਾਂਦੀ ਹੈ। ਇਸ ਸਕੀਮ ਅਧੀਨ 2.50 ਲੱਖ ਰੁਪਏ ਦੀ ਨਕਦ ਰਾਸ਼ੀ, ਇਕ ਸ਼ਾਲ ਤੇ ਪਲੇਕ ਭੇਟ ਕੀਤੀ ਜਾਂਦੀ ਹੈ।
2. ਕਾਲੀਦਾਸ ਪੁਰਸਕਾਰ
ਇਸ ਪੁਰਸਕਾਰ ਅਧੀਨ ਹਰ ਸਾਲ ਸੰਸਕ੍ਰਿਤ ਦੀ ਸਰਵੋਤਮ ਪੁਸਤਕ ਨੂੰ ਕਾਲੀਦਾਸ ਪੁਰਸਕਾਰ ਦਿੱਤਾ ਜਾਂਦਾ ਹੈ ਜਿਸ ਤਹਿਤ ਪੁਸਤਕਾਂ ਪ੍ਰਾਪਤ ਕਰਨ ਲਈ ਇਸ਼ਤਿਹਾਰ ਦਿੱਤੇ ਜਾਂਦੇ ਹਨ। ਪ੍ਰਾਪਤ ਪੁਸਤਕਾਂ ਦਾ ਮੁਲਾਂਕਣ ਕਰਵਾਇਆ ਜਾਂਦਾ ਹੈ ਅਤੇ ਚੁਣੀ ਗਈ ਪੁਸਤਕ ਦੇ ਲੇਖਕ ਨੂੰ ਇਸ ਸਕੀਮ ਅਧੀਨ 5000/-ਰੁਪਏ ਨਕਦ ਤੇ ਇਕ ਪਲੇਕ ਭੇਟ ਕੀਤੀ ਜਾਂਦੀ ਹੈ। ਇਸ ਮੁਕਾਬਲੇ ਲਈ ਪੰਜਾਬ ਦੇ ਵਾਸੀ ਜਾਂ ਅਧਿਵਾਸੀ ਲੇਖਕ ਆਪਣੀਆਂ ਕੈਲੰਡਰ ਸਾਲ ਦੌਰਾਨ ਛਪੀਆਂ ਹਿੰਦੀ ਪੁਸਤਕਾਂ ਦੀਆਂ ਚਾਰ-ਚਾਰ ਕਾਪੀਆਂ ਵਿਭਾਗ ਵਿੱਚ ਹਰ ਸਾਲ 31 ਮਾਰਚ ਤੱਕ ਭੇਜ ਸਕਦੇ ਹਨ।
3. ਸੰਸਕ੍ਰਿਤ ਖਰੜਿਆਂ ਨੂੰ ਛਪਾਈ ਲਈ ਮਾਲੀ ਸਹਾਇਤਾ
ਇਸ ਸਕੀਮ ਅਧੀਨ ਸੰਸਕ੍ਰਿਤ ਦੇ ਖਰੜਿਆਂ ਨੂੰ ਛਪਾਈ ਲਈ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਅਧੀਨ ਕਰਵਾਏ ਗਏ ਖਰੜਿਆਂ ਵਿੱਚੋਂ ਪਰਵਾਨ ਮੁਲਾਂਕਣ ਹੋਏ ਖਰੜਿਆਂ ਦੀ ਛਪਾਈ/ਅਦਾਇਗੀ ਸਬੰਧੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।
4. ਸੰਸਕ੍ਰਿਤ ਪੁਸਤਕਾਂ ਦੇ ਪੰਜਾਬੀ ਅਨੁਵਾਦ
ਇਸ ਸਕੀਮ ਅਧੀਨ ਸੰਸਕ੍ਰਿਤ ਦੀਆਂ ਸਰਵੋਤਮ ਪੁਸਤਕਾਂ ਦਾ ਪੰਜਾਬੀ ਅਨੁਵਾਦ ਵਿਦਵਾਨਾਂ ਤੋਂ ਕਰਵਾਇਆ ਜਾਂਦਾ ਹੈ ਜਿਸ ਤਹਿਤ ਅਲਾਟਮੈਂਟਾਂ ਕਰਵਾਉਣੀਆਂ, ਲੇਖਕਾਂ ਨੂੰ ਅਦਾਇਗੀਆਂ ਕਰਵਾਉਣੀਆਂ ਅਤੇ ਪ੍ਰਾਪਤ ਅਨੁਵਾਦ ਮੈਟਰ ਦੀ ਸੋਧ ਉਪਰੰਤ ਮੁਕੰਮਲ ਪ੍ਰੈੱਸ ਕਾਪੀ ਤਿਆਰ ਕਰਕੇ ਛਪਾਈ ਲਈ ਮੈਟਰ ਭੇਜਿਆ ਜਾਂਦਾ ਹੈ।
5. ਸੰਸਕ੍ਰਿਤ ਦਿਵਸ/ਗੋਸ਼ਟੀਆਂ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਉਣੇ
ਇਸ ਸਕੀਮ ਅਧੀਨ ਹਰ ਸਾਲ ਸੰਸਕ੍ਰਿਤ ਦਿਵਸ/ਸੰਸਕ੍ਰਿਤ ਗੋਸ਼ਟੀ/ਸੰਸਕ੍ਰਿਤ ਕਵਿਤਾ ਗਾਇਨ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਤਹਿਤ ਵਿਦਵਾਨਾਂ ਤੋਂ ਖੋਜ ਪੱਤਰ ਤਿਆਰ ਕਰਵਾਉਣੇ, ਉਨ੍ਹਾਂ ਦੀ ਛਪਾਈ ਅਤੇ ਆਯੋਜਨ ਸਬੰਧੀ ਸਮੁੱਚਾ ਪੱਤਰ ਵਿਹਾਰ ਕੀਤਾ ਜਾਂਦਾ ਹੈ।
6. ਸੰਸਕ੍ਰਿਤ ਲਾਇਬ੍ਰੇਰੀਆਂ ਨੂੰ ਸੰਸਕ੍ਰਿਤ ਪੁਸਤਕ ਗ੍ਰਾਂਟ ਦੇਣੀ
ਇਸ ਸਕੀਮ ਅਧੀਨ ਉਨ੍ਹਾਂ ਸੰਸਕ੍ਰਿਤ ਸੰਸਥਾਵਾਂ ਨੂੰ ਜੋ ਲਾਇਬ੍ਰੇਰੀ ਵਿੱਚ ਸੰਸਕ੍ਰਿਤ ਪੁਸਤਕਾਂ ਦਾ ਵੱਖਰਾ ਭਾਗ ਰੱਖਦੀਆਂ ਹਨ, ਸੰਸਕ੍ਰਿਤ ਪੁਸਤਕ ਗ੍ਰਾਂਟ ਦਿੱਤੀ ਜਾਂਦੀ ਹੈ ਜਿਸ ਤਹਿਤ ਐਂਟਰੀਆਂ ਆਦਿ ਪ੍ਰਾਪਤ ਕਰਨ ਲਈ ਇਸ਼ਤਿਹਾਰ ਦਿੱਤੇ ਜਾਂਦੇ ਹਨ ਅਤੇ ਪੁਸਤਕਾਂ ਦੀ ਖਰੀਦ, ਸੰਸਥਾਵਾਂ ਆਦਿ ਦੀ ਚੋਣ ਕੀਤੀ ਜਾਂਦੀ ਹੈ।
7. ਲੋੜਵੰਦ ਸੰਸਕ੍ਰਿਤ ਪੰਡਤਾਂ ਨੂੰ ਮਾਲੀ ਸਹਾਇਤਾ
ਇਸ ਸਕੀਮ ਅਧੀਨ ਸੰਸਕ੍ਰਿਤ ਦੇ ਉੱਘੇ ਲੋੜਵੰਦ ਪੰਡਤਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।
8. ਸੰਸਕ੍ਰਿਤ ਨਾਟਕ ਸਮਾਰੋਹ ਦਾ ਆਯੋਜਨ
ਇਸ ਸਕੀਮ ਅਧੀਨ ਸੰਸਕ੍ਰਿਤ ਰੰਗਮੰਚ ਨੂੰ ਪ੍ਰਫੁੱਲਤ ਕਰਨ ਦੇ ਮੰਤਵ ਨਾਲ ਐਂਟਰੀਆਂ ਮੰਗਵਾਂ ਕੇ ਸੰਸਕ੍ਰਿਤ ਨਾਟਕਾਂ ਦਾ ਆਯੋਜਨ ਕੀਤਾ ਜਾਂਦਾ ਹੈ।